¡Sorpréndeme!

ਰਸਤਾ ਨਾ ਮਿਲਣ 'ਤੇ ਰਿਕਸ਼ਾ ਚਾਲਕ 'ਤੇ ਚਲਾਈ ਗੋਲੀ, ਪਿਸਤੌਲ ਸਮੇਤ ਚੜ੍ਹਿਆ ਪੁਲਿਸ ਅੜਿੱਕੇ | OneIndia Punjabi

2022-09-07 0 Dailymotion

ਰਸਤਾ ਨਾ ਦੇਣ 'ਤੇ ਇਕ ਕਾਰ ਸਵਾਰ ਵੱਲੋਂ ਇਕ ਰਿਕਸ਼ਾ ਚਾਲਕ ਨੂੰ ਗੋਲੀ ਮਾਰ ਦੇਣ ਦਾ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਏ। ਘਟਨਾ ਅੰਮ੍ਰਿਤਸਰ ਦੇ ਬੇਰੀਗੇਟ ਇਲਾਕੇ ਦੀ ਏ। ਦਰਅਸਲ ਬੀਤੇ ਦਿੰਨੀ ਅੰਮ੍ਰਿਤਸਰ 'ਚ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਤਰੁਣ ਅਰੋੜਾ ਬੇਰੀਗੇਟ ਏਰੀਏ ਤੋਂ ਜਾ ਰਹੇ ਸਨ, ਕੇ ਉਨ੍ਹਾਂ ਦੇ ਅਗੇ ਸਾਹਿਲ ਨਾਂ ਦਾ ਨੌਜਵਾਨ ਆਪਣੇ ਬੈਟਰੀ ਰਿਕਸ਼ੇ ਤੇ ਸਵਾਰੀਆਂ ਲੈਕੇ ਜਾ ਰਿਹਾ ਸੀ। ਤਰੁਣ ਅਰੋੜਾ ਦੀ ਐਕਸਯੂਵੀ ਕਾਰ ਉਸ ਦੇ ਈ-ਰਿਕਸ਼ਾ ਨਾਲ ਟਕਰਾ ਗਈ। ਦੋਵਾਂ 'ਚ ਗਾਲੀ-ਗਲੋਚ ਕਰਨ ਤੋਂ ਬਾਅਦ ਹੱਥੋਪਾਈ ਸ਼ੁਰੂ ਹੋ ਗਈ। ਜਿਸ ਤੋਂ ਗੁਸਾਏ ਤਰੁਣ ਨੇ ਸਾਹਿਲ ਤੇ ਆਪਣੀ 32 ਬੋਰ ਦੀ ਰਿਵੋਲਵਰ ਨਾਲ ਗੋਲੀ ਚਲਾ ਦਿੱਤੀ। ਘਟਨਾ ਤੋਂ ਬਾਦ ਪੁਲਿਸ ਨੇ ਕਾਰਵਾਈ ਕਰਦਿਆਂ ਤਰੁਣ ਨੂੰ ਉਸ ਦੀ 32 ਬੋਰ ਦੀ ਪਿਸਟਲ ਤੇ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ।